Recent Seminars and Activities at WPC
Year 2024
April 05 : ਮਿਤੀ 5-4-2024 ਦਿਨ ਸੁੱਕਰਵਾਰ ਸਮਾਂ ਸਵੇਰੇ 11-00 ਵਜੇ, ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਡਾ. ਸੁਖਵਿੰਦਰ ਕੰਬੋਜ, ਕੈਲੀਫੋਰਨੀਆ, ਅਮਰੀਕਾ, ਪ੍ਰਸਿੱਧ ਪੰਜਾਬੀ ਸਾਇਰ ਦਾ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਅਤੇ ਡਾ ਬਰਜਿੰਦਰ ਸਿੰਘ ਚੀਮਾ, ਸਰੀ, ਕੈਨੇਡਾ, ਇਤਿਹਾਸਕਾਰ ਦਾ ਪਰਵਾਸ ਅਤੇ ਪੰਜਾਬੀ ਵਿਸ਼ੇ ਤੇ ਸੈਮੀਨਾਰ ਕਰਵਾਇਆ। ਡਾ. ਮੁੰਹਮਦ ਇਦਰੀਸ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਡਾ. ਭੀਮਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਨੇ ਡਾ. ਸੁਖਵਿੰਦਰ ਕੰਬੋਜ ਦੀਆਂ ਪੰਜਾਬੀ ਵਿਚ ਲਿਖਤ ਕਿਤਾਬਾਂ ਬਾਰੇ ਅਤੇ ਉਨ੍ਹਾਂ ਦੀ ਜਿੰਦਗੀ ਬਾਰੇ ਚਾਨਣਾ ਪਾਇਆ ਅਤੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਜਸਵਿੰਦਰ ਸਿੰਘ, ਡਾ.ਰਾਜਿੰਦਰ ਬਰਾੜ, ਡਾ. ਸੁਰਜੀਤ ਸਿੰਘ ਭੱਟੀ, ਡਾ. ਕਮਲਜੀਤ ਸਿੰਘ ਟਿੱਬਾ, ਡਾ. ਲਾਭ ਸਿੰਘ ਖੀਵਾ ਅਤੇ ਹੋਰ ਮਹਾਨ ਸਖਸ਼ੀਅਤਾਂ ਨੇ ਆਪਣੇ ਵਿਚਾਰ ਸਾਝੇ ਕੀਤੇ।
April 04 : ਮਿਤੀ 4-4-2024 ਦਿਨ ਵੀਰਵਾਰ ਸਮਾਂ ਸਵੇਰੇ 10-30 ਵਜੇ, ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਡਾ. ਸੋਹਣ ਸਿੰਘ ਪਰਮਾਰ, ਟੋਰਾਂਟੋ, ਕੈਨੇਡਾ ਨੇ ਪਰਵਾਸ ਅਤੇ ਕੈਨੇਡਾ ਵਿਚ ਉਚੇਰੀ ਸਿਖਿਆ ਵਿਸੇ਼ ਤੇ ਲੈਕਚਰ ਕਰਵਾਇਆ ਅਤੇ ਬਾਅਦ ਵਿਚ ਵਿਦਿਆਰਥੀਆਂ, ਖੋਜਾਰਥੀਆਂ ਨਾਲ ਰੂ-ਬ-ਰੂ ਪ੍ਰੋਗਰਾਮ ਵੀ ਕੀਤਾ। ਡਾ. ਸੁਰਜੀਤ ਸਿੰਘ ਭੱਟੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਡਾ. ਭੀਮਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Mar 27 : ਮਿਤੀ 27-3-2024 ਦਿਨ ਬੁੱਧਵਾਰ ਸਮਾਂ ਸਵੇਰੇ 10-30 ਵਜੇ, ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਵਰਲਡ ਥੀਏਟਰ ਦਿਵਸ ਮਨਾਇਆ। ਇਸ ਪ੍ਰੋਗਰਾਮ ਵਿਚ ਪਦਮ ਸ਼੍ਰੀ ਪ੍ਰਾਣ ਸਭਰਵਾਲ ਜੀ ਅਤੇ ਹੋਰ ਮਹਾਨ ਸਖਸ਼ੀਅਤਾਂ ਸ਼ਾਮਿਲ ਹੋਈਆਂ। ਡਾ. ਵਰਮਾ ਨੇ ਵਰਲਡ ਥੀਏਟਰ ਦਿਵਸ ਬਾਰੇ ਜਾਣਕਾਰੀ ਦਿਤੀ। ਡਾ. ਭੀਮ ਇੰਦਰ ਸਿੰਘ ਨੇ ਇਸ ਦਿਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
Mar 22 : ਮਿਤੀ 22-3-2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10-30 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਜਿ਼ੰਦਗੀ ਇਕ ਰੰਗਮੰਚ, ਲੇਖਕ ਸ. ਮਾਲਵਿੰਦਰ ਸਿੰਘ ਸੰਧੂ, ਸਿਡਨੀ, ਆਸਟ੍ਰੇਲੀਆ ਦੀ ਪੁਸਤਕ ਦਾ ਘੁੰਡ ਚੁਕਾਈ ਪ੍ਰੋਗਰਾਮ ਕਰਵਾਇਆ ਅਤੇ ਇਸ ਮੌਕੇ ਉਨ੍ਹਾਂ ਨੇ ਆਪਣੀ ਪੁਸਤਕ, ਹਮਸਫ਼ਰ ਅਤੇ ਪਰਵਾਸ ਸਬੰਧੀ ਵਿਸ਼ੇਸ਼ ਜਾਣਕਾਰੀ ਦਿਤੀ। ਡਾ. ਭੀਮ ਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਨੇ ਪ਼੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਡਾ. ਦੇਵਿੰਦਰ ਸਿੰਘ, ਪੰਜਾਬੀ ਕੋਸ਼ਕਾਰੀ ਵਿਭਾਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Mar 21 : ਮਿਤੀ 21-3-2024 ਦਿਨ ਵੀਰਵਾਰ ਨੂੰ ਸਵੇਰੇ 10-30 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਗੁਰਮਤਿ ਲੋਕਧਾਰਾ ਵਿਚਾਰ ਮੰਚ ਦੇ ਸਹਿਯੋਗ ਨਾਲ ਪਰਵਾਸ ਅਤੇ ਔਰਤ ਦੀ ਬਦਲ ਰਹੀ ਭੂਮਿਕਾ ਵਿਸ਼ੇ ਤੇ ਡਾ. ਪ੍ਰੀਤਕੰਵਲ ਕੌਰ ਚੀਮਾ, ਅਮਰੀਕਾ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ। ਇਸ ਮੌਕੇ ਡਾ. ਸਵਰਾਜ ਸਿੰਘ (ਪ੍ਰਸਿੱਧ ਚਿੰਤਕ) ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਭੀਮ ਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਨੇ ਪ਼੍ਰੋਗਰਾਮ ਦੀ ਪ੍ਰਧਾਨਗੀ ਕੀਤੀ।
Mar 12 : ਮਿਤੀ 12-3-2024 ਦਿਨ ਮੰਗਲਵਾਰ ਸਮਾਂ ਸਵੇਰੇ 11-30 ਵਜੇ ਸ. ਪਰਮਜੀਤ ਸਿੰਘ ਗਿੱਲ ਪ੍ਰਧਾਨ, ਅਲੂਮਨਾਈ ਐਸੋਸੀਏਸ਼ਨ, ਐਟਾਰੋਓ, ਕੈਨੇਡਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਹਰਜਸ ਕੌਰ, ਪ੍ਰਸਿੱਧ ਲੇਖਿਕਾ, ਅਟਾਰੀਓ, ਕੈਨੇਡਾ ਨੇ ਵਰਲਡ ਪੰਜਾਬੀ ਸੈਂਟਰ ਦਾ ਦੌਰਾ ਕੀਤਾ ਅਤੇ ਸੈਂਟਰ ਦੀ ਲਾਇਬ੍ਰੇਰੀ ਵਿਚ ਦਿਲਚਸਪੀ ਵਿਖਾਈ।
Mar 06 : ਮਿਤੀ 6-3-2024 ਦਿਨ ਬੁੱਧਵਾਰ ਸਮਾਂ ਸਵੇਰੇ 11-00 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਮੈਡਮ ਸੁਰਿੰਦਰਗੀਤ, ਪੰਜਾਬੀ ਕਵੀਤਰੀ ਅਤੇ ਕਹਾਣੀਕਾਰ, ਕੈਨੇਡਾ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਅਧਿਆਪਕਾਂ, ਵਿਦਿਆਰਥੀਆਂ/ ਖੋਜਾਰਥੀਆਂ ਨੇ ਵਿਸ਼ੇਸ ਤੌਰ ਤੇ ਹਿੱਸਾ ਲਿਆ।
Feb 28 : ਮਿਤੀ 28-2-2024 ਦਿਨ ਬੁੱਧਵਾਰ ਸਮਾਂ 4-00 ਵਜੇ ਸ਼ਾਮ, ਸ. ਰਣਜੋਤ ਸਿੰਘ ਹਡਾਣਾ, ਚੇਅਰਮੈਨ, ਪੈਪਸੂ ਰੋਡ ਟਰਾਂਸਪੋਟ ਕਾਰਪੋਰੇਸ਼ਨ, ਵਿਸ਼ੇਸ਼ ਤੌਰ ਤੇ ਵਰਲਡ ਪੰਜਾਬੀ ਸੈਂਟਰ ਵਿਖੇ ਆਏ ਅਤੇ ਸੈਂਟਰ ਦੀ ਲਾਇਬ੍ਰੇਰੀ ਵਿਚ ਰੁੱਚੀ ਵਿਖਾਈ।
Feb 27 : ਮਿਤੀ 27-2-2024 ਦਿਨ ਮੰਗਲਵਾਰ ਸਮਾਂ ਸਵੇਰੇ 11-30 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਡਾ. ਕਮਲਜੀਤ ਸਿੰਘ ਟਿੱਬਾ ਦੀ ਪੁਸਤਕ ਪੰਜਾਬੀ ਗੀਤ ਸ਼ਾਸਤਰ ਬਾਰੇ ਵਿਚਾਰ— ਗੋਸਟੀ ਕਰਵਾਈ ਗਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਗੁਰਨਾਇਬ ਸਿੰਘ ਨੇ ਕੀਤੀ ਅਤੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦਾ ਵਿਸ਼ੇਸ਼ ਯੋਗਦਾਨ ਰਿਹਾ ।
Feb 23 : ਮਿਤੀ 23-2-2024 ਦਿਨ ਸ਼ੁੱਕਰਵਾਰ ਸਮਾਂ ਸਵੇਰੇ 11-30 ਵਜੇ ਸਵੇਰੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਸ. ਪਿਆਰਾ ਸਿੰਘ ਕੁਦੋਵਾਲ, ਕਵੀ ਅਤੇ ਨਾਵਲਕਾਰ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੁਰਜੀਤ ਕੌਰ, ਆਲੋਚਕ, ਕਹਾਣੀਕਾਰ ਅਤੇ ਸਾਇਰਾ, ਟੋਰਾਂਟੋ, ਕੇੈਨੇਡਾ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਅਧਿਆਪਕਾਂ, ਵਿਦਿਆਰਥੀਆਂ/ ਖੋਜਾਰਥੀਆਂ ਨੇ ਵਿਸ਼ੇਸ ਤੌਰ ਤੇ ਹਿੱਸਾ ਲਿਆ।
Feb 22 : ਮਿਤੀ 22-2-2024 ਦਿਨ ਵੀਰਵਾਰ, ਸਮਾਂ 11-00 ਵਜੇ ਸਵੇਰੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਮਾਤ ਭਾਸ਼ਾ ਵਿਸ਼ੇ ਤੇ ਡਾ. ਸਤੀਸ਼ ਕੁਮਾਰ ਵਰਮਾ (ਪ਼੍ਰਸਿੱਧ ਚਿੰਤਕ) ਦਾ ਵਿਸ਼ੇਸ਼ ਲੈਕਚਰ ਕਰਵਾਇਆ।
Feb 14 : ਮਿਤੀ 14-2-2024 ਦਿਨ ਬੁੱਧਵਾਰ ਨੂੰ ਸ਼ਾਮ 3-30 ਵਜੇ ਵਰਲਡ ਪੰਜਾਬੀ ਸੈਂਟਰ ਵਲੋਂ ਸ਼੍ਰੀ ਪ੍ਰਾਣ ਸੱਭਰਵਾਲ, ਪਦਮ ਸ਼੍ਰੀ ਜੀ ਦਾ ਸਨਮਾਨ ਉਨ੍ਹਾਂ ਦੇ ਗ੍ਰਹਿ ਵਿਖੇ ਜਾਕੇ ਕੀਤਾ। ਇਸ ਮੌਕੇ ਡਾਇਰੈਕਟਰ ਸਾਹਿਬ ਨਾਲ ਹੋਰ ਵਿਦਵਾਨ ਵੀ ਹਾਜ਼ਰ ਸਨ।
Feb 14 : ਮਿਤੀ 14-2-2024 ਦਿਨ ਬੁੱਧਵਾਰ ਨੂੰ ਸਵੇਰੇ 11-00 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਗੁਰਮਤਿ ਲੋਕਧਾਰਾ ਵਿਚਾਰ ਮੰਚ ਦੇ ਸਹਿਯੋਗ ਨਾਲ ਵਿਸ਼ਾ: ਪੰਜਾਬ, ਪਰਵਾਸ ਅਤੇ ਉਚੇਰੀ ਸਿੱਖਿਆ ਸੰਬੰਧੀ ਪ੍ਰੋਗਰਾਮ ਕਰਵਾਇਆ। ਇਸ ਮੌਕੇ ਡਾ. ਸਵਰਾਜ ਸਿੰਘ (ਪ੍ਰਸਿੱਧ ਚਿੰਤਕ) ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਭੀਮ ਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
Feb 13 : ਮਿਤੀ 13-2-2024 ਦਿਨ ਮੰਗਲਵਾਰ ਨੂੰ ਸਵੇਰੇ 11-00 ਵਜੇ ਅਮਰੀਕਾ ਨਿਵਾਸੀ ਪ੍ਰਸਿੱਧ ਸਾਹਿਤਕਾਰ ਸ. ਸਰਿੰਦਰ ਸਿੰਘ ਸੀਰਤ ਨਾਲ ਰੁਬਰੂ ਪ੍ਰੋਗਰਾਮ ਵਰਲਡ ਪੰਜਾਬੀ ਸੈਂਟਰ ਵਿਖੇ ਕਰਵਾਇਆ। ਉਨ੍ਹਾਂ ਨੇ ਸੈਂਟਰ ਦੀ ਲਾਇਬ੍ਰੇਰੀ ਵਿਚ ਦਿਲਚਸਪੀ ਵਿਖਾਈ। ਉਨ੍ਹਾਂ ਨੇ ਆਪਣੀ ਪੰਜਾਬੀ ਵਿਚ ਰਚਨਾ ਪ੍ਰਕਿਆ ਬਾਰੇ ਵਿਦਿਆਰਥੀਆਂ/ਖੋਜਾਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਇਸ ਮੌਕੇ ਡਾ. ਮੋਹਨ ਤਿਆਗੀ ਜੀ ਵੀ ਹਾਜ਼ਰ ਰਹੇ।
Jan 24 : ਮਿਤੀ 24-1-2024 ਦਿਨ ਬੁਧਵਾਰ ਨੂੰ ਸਵੇਰੇ 11-30 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਖੇ ਡਾ. ਸਵਰਾਜ ਸਿੰਘ ਪ੍ਰਸਿੱਧ ਚਿੰਤਕ ਦਾ ਵਿਸ਼ਾ: ਪਰਵਾਸ ਅਤੇ ਪੰਜਾਬੀ ਮਾਨਸਿਕਤਾ ਵਿਸ਼ੇ ਤੇ ਲੈਕਚਰ ਕਰਵਾਇਆ।
Jan 23 : ਮਿਤੀ 23-1-2024 ਦਿਨ ਮੰਗਲਵਾਰ ਨੂੰ ਸਵੇਰੇ 11-30 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਖੇ ਸ. ਚਰਨਜੀਤ ਸਿੰਘ ਪੰਨੂ (ਅਮਰੀਕਾ) ਵਾਸੀ ਨਾਲ ਰੁ-ਬ-ਰੁ ਪ੍ਰੋਗਰਾਮ ਕਰਵਾਇਆ ਅਤੇ ਮਿਤੀ 23-1-2024 ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 1-00 ਵਜੇ ਸ. ਜੱਸੀ ਸੋਹੀਆਵਾਲਾ ਚੇਅਰਮੈਨ, ਜ਼ਿਲਾ ਯੋਜਨਾ ਬੋਰਡ, ਪਟਿਆਲਾ ਨੇ ਵਰਲਡ ਪੰਜਾਬੀ ਸੈਂਟਰ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਸ. ਚਰਨਜੀਤ ਸਿੰਘ ਪੰਨੂ ਅਮਰੀਕਾ ਵਾਸੀ ਦਾ ਸਰੋਪਾ ਪਾਕੇ ਅਤੇ ਕਿਤਾਬਾਂ ਦਾ ਸੈੱਟ ਭੇਟਾ ਕਰਕੇ ਸਨਮਾਨ ਕੀਤਾ।
Jan 13 : ਮਿਤੀ 13-1-2024 ਦਿਨ ਸ਼ਨੀਵਾਰ ਸਮਾਂ ਸਵੇਰੇ 10.15 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਅਤੇ ਬਾਹਰ ਗਰਾਊਂਡ ਵਿਚ ਧੀਆਂ ਦੀ ਲੋਹੜੀ ਦਾ ਤਿਓਹਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ, ਪਟਿਆਲਾ ਦੇ ਸਹਿਯੋਗ ਨਾਲ ਮਨਾਇਆ ਇਸ ਮੌਕੇ ਮੈਡਮ ਗੂੰਜਣ ਚੱਢਾ, ਮੈਂਬਰ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ, ਮੁਖ ਮਹਿਮਾਨ ਵਜੋਂ ਹਾਜ਼ਰ ਹੋਏ।
Jan 03 : ਮਿਤੀ 03-01-2024 ਦਿਨ ਬੁੱਧਵਾਰ ਸਮਾਂ ਬਾਅਦ ਦੁਪਹਿਰ 2-30 ਵਜੇ ਪੰਜਾਬ ਦੇ ਪ੍ਰਸਿੱਧ ਗਾਇਕ ਸ: ਪਰਮਜੀਤ ਸਿੰਘ ਪੰਮੀ ਬਾਈ ਜੀ ਨੇ ਵਰਲਡ ਪੰਜਾਬੀ ਸੈਂਟਰ ਦਾ ਦੋਰਾ ਕੀਤਾ ਅਤੇ ਸੈਂਟਰ ਦੀ ਗਤੀਵਿਧੀਆਂ ਅਤੇ ਲਾਇਬ੍ਰੇਰੀ ਵਿਚ ਦਿਲਚਸਪੀ ਵਿਖਾਈ।
Jan 02 : ਮਿਤੀ 02-01-2024 ਦਿਨ ਮੰਗਲਵਾਰ ਬਾਅਦ ਦੁਪਹਿਰ 12:30 ਵਜੇ, ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਿਤਾਬ ਰੂਹਾਨੀਅਤ ਦਾ ਸਫਰ ਲੇਖਕ ਵਿਕਰਮ ਸਿੰਘ, ਸੰਪਾਦਕ ਹਰਦੀਪ ਕੌਰ ਦੀ ਕਿਤਾਬ ਦਾ ਘੁੰਡ ਚੁਕਾਈ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕੀਤੀ।
Year 2023
Dec 29 : ਮਿਤੀ 29-12-2023 ਦਿਨ ਸ਼ੁਕਰਵਾਰ ਸਮਾਂ 11:00 ਵਜੇ ਸਵੇਰੇ ਪਰਵਾਸੀ ਕਾਰੋਬਾਰੀ ਸ. ਸੁਰਿੰਦਰ ਸਿੰਘ ਔਜਲਾ ਅਤੇ ਸ਼੍ਰੀਮਤੀ ਇੰਦਰਜੀਤ ਕੌਰ ਔਜਲਾ, ਲੰਡਨ (ਇੰਗਲੈਂਡ) ਨੇ ਪਰਿਵਾਰ ਸਮੇਤ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦੌਰਾ ਕੀਤਾ ਅਤੇ ਸੈਂਟਰ ਦੀ ਲਾਇਬ੍ਰੇਰੀ ਵਿਚ ਦਿਲਚਸਪੀ ਵਿਖਾਈ ਅਤੇ ਵਰਲਡ ਪੰਜਾਬੀ ਸੈਂਟਰ ਦੀ ਬੇਹਤਰੀ ਅਤੇ ਤਰੱਕੀ ਲਈ ਹਰ ਕਿਸਮ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Dec 05 : ਮਿਤੀ 05-12-2023 ਦਿਨ ਮੰਗਲਵਾਰ ਸਮਾਂ 2-00 ਵਜੇ ਦੁਪਹਿਰ ਪ੍ਰਿੰਸੀਪਲ ਬੁੱਧ ਰਾਮ ਜੀ, ਐਮ.ਐਲ.ਏ. ਬੁੱਢਲਾਡਾ ਨੇ ਵਰਲਡ ਪੰਜਾਬੀ ਸੈਂਟਰ ਦਾ ਦੌਰਾ ਕੀਤਾ ਅਤੇ ਸੈਂਟਰ ਦੀ ਲਾਇਬ੍ਰੇਰੀ ਵਿਚ ਦਿਲਚਸਪੀ ਵਿਖਾਈ।
Nov 23 : ਮਿਤੀ 23-11-2023 ਦਿਨ ਵੀਰਵਾਰ ਸਮਾਂ 12-00 ਵਜੇ ਸ. ਚੇਤਨ ਸਿੰਘ ਜੋੜੇਮਾਜਰਾ ਡਿਪਟੀ ਮਨਿਸਟਰ ਜੀ ਨੇ ਵਰਲਡ ਪੰਜਾਬੀ ਸੈਂਟਰ ਦਾ ਦੌਰਾ ਕੀਤਾ ਅਤੇ ਵਰਲਡ ਪੰਜਾਬੀ ਸੈਂਟਰ ਲਈ ਹਰ ਮਦਦ ਕਰਨ ਦਾ ਭਰੋਸਾ ਦਿੱਤਾ।
Nov 21 : ਅੱਜ ਮਿਤੀ 21-11-2023 ਦਿਨ ਮੰਗਲਵਾਰ ਬਾਅਦ ਦੁਪਹਿਰ 3-00 ਵਜੇ ਸ. ਕੁਲਤਾਰ ਸਿੰਘ ਸੰਧਵਾ, ਸਪੀਕਰ, ਪੰਜਾਬ ਵਿਧਾਨ ਸਭਾ ਅਤੇ ਪ੍ਰੋਫੈਸਰ ਅਰਵਿੰਦ, ਵਾਈਸ-ਚਾਂਸਲਰ ਸਾਹਿਬ ਵਰਲਡ ਪੰਜਾਬੀ ਸੈਂਟਰ, ਪਟਿਆਲਾ ਵਿਖੇ ਆਏ ਅਤੇ ਸੈਂਟਰ ਦੀ ਲਾਇਬ੍ਰੇਰੀ ਵਿਚ ਦਿਲਚਸਪੀ ਵਿਖਾਈ। ਇਸ ਮੌਕੇ ਸ੍ਰੀ ਸੁਰਿੰਦਰਪਾਲ ਸ਼ਰਮਾ, ਚੇਅਰਮੈਨ, ਇਮਪਰੂਵਮੈਂਟ ਟਰੱਸਟ ਨਾਭਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ। ਡਾ ਭੀਮ ਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਨੇ ਸਪੀਕਰ ਸਾਹਿਬ ਅਤੇ ਵਾਈਸ-ਚਾਂਸਲਰ ਸਾਹਿਬ ਨੂੰ ਸਰੋਪੇ ਪਾਕੇ ਜੀ ਆਈਆਂ ਆਖਿਆ।
Nov 16 : ਮਿਤੀ 16-11-2023 ਦਿਨ ਵੀਰਵਾਰ ਸਮਾਂ 10-30 ਸਵੇਰੇ ਵਜੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ।
Oct 23 : ਮਿਤੀ 23-10-2023 ਦਿਨ ਸੋਮਵਾਰ ਨੂੰ ਵਿਸ਼ਵ ਵਿਚ ਵਸਦੇ ਸਮੂਹ ਪੰਜਾਬੀਆਂ ਦੀ ਚੜ੍ਹਦੀਕਲਾ ਲਈ ਵਰਲਡ ਪੰਜਾਬੀ ਸੈਂਟਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਡਾ. ਅਲੰਕਾਰ ਸਿੰਘ ਜੀ ਤੋਂ ਕਰਵਾਇਆ। ਇਸ ਮੌਕੇ ਡਾ. ਬਲਬੀਰ ਸਿੰਘ ਕੈਬਿਨੇਟ ਮੰਤਰੀ ਅਤੇ ਹੋਰ ਐਮ.ਐਲ.ਏ ਸਹਿਬਾਨ ਅਤੇ ਚੇਅਰਮੈਨ ਸਾਹਿਬ ਇਸ ਪ੍ਰੋਗਰਾਮ ਵਿਚ ਹਾਜ਼ਰ ਹੋਏ।
Sep 28: ਮਿਤੀ 28-9-2023 ਦਿਨ ਵੀਰਵਾਰ ਸਮਾਂ ਸਵੇਰੇ 11-00 ਵਜੇ, ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ| ਇਸ ਮੌਕੇ ਡਾ. ਸੁਰਜੀਤ ਸਿੰਘ ਭੱਟੀ ਰਿਟਾਇਰਡ ਪ੍ਰੋਫੈਸਰ ਨੇ ਅਤੇ ਐਡਵੋਕੇਟ ਸ.ਸਰਬਜੀਤ ਸਿੰਘ ਵਿਰਕ ਨੇ ਵਿਸ਼ੇਸ਼ ਲੈਕਚਰ ਦਿਤਾ ਅਤੇ ਡਾ. ਮੁਹੰਮਦ ਇਦਰੀਸ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ| ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਭੀਮ ਇੰਦਰ ਸਿੰਘ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਨੇ ਕੀਤੀ |
Sep 13: ਮਿਤੀ 13-09-23 ਦਿਨ ਬੁੱਧਵਾਰ ਸਮਾਂ ਸਵੇਰੇ 11-00 ਵਜੇ ਵਰਲਡ ਪੰਜਾਬੀ ਸੈਂਟਰ ਵਿਖੇ ਪ੍ਰਸਿੱਧ ਸਾਹਿਤਕਾਰ ਡਾ. ਨਿੰਦਰ ਘੁਗਿਆਣਵੀ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ |
Balkar Singh ( Director from May 2018 - May 2023)
Jul 4: ਮਿਤੀ 4-7-2023 ਦਿਨ ਮੰਗਲਵਾਰ ਸਮਾਂ ਸਵੇਰੇ 10-30 ਵਜੇ ਸੈਮੀਨਾਰ ਹਾਲ ਵਰਲਡ ਪੰਜਾਬੀ ਸੈਂਟਰ ਵਿਖੇ ਡਾ. ਅਵਤਾਰ ਸਿੰਘ ਯੂ.ਕੇ. ਦਾ ਪਰਵਾਸੀ ਅਕਾਦਮਿਕਤਾ ਵਿਚ ਸਿੱਖ ਭੂਮਿਕਾ ਵਿਸ਼ੇ ਤੇ ਲੈਕਚਰ ਕਰਵਾਇਆ |
May 19: ਮਿਤੀ 19-05-2023 ਦਿਨ ਸ਼ੁੱਕਰਵਾਰ ਸਵੇਰੇ 10.30 ਵਜੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਯਾਦਗਾਰੀ ਸੈਮੀਨਾਰ, ਸੈਮੀਨਾਰ ਹਾਲ, ਗੁਰੂ ਗਰੰਥ ਸਾਹਿਬ ਭਵਨ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਿਖੇ ਹਰਦਰਸ਼ਨ ਮੇਮੋਰੀਅਲ ਇੰਟਰਨੈਸ਼ਨਲ ਟਰੱਸਟ, ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ, ਸਰੀ ਦੇ ਸਹਿਯੋਗ ਨਾਲ ਕਰਵਾਇਆ
Apr 21: ਮਿਤੀ 21 ਅਪਰੈਲ 2023 ਦਿਨ ਸ਼ੁਕਰਵਾਰ ਨੂੰ ਸਵੇਰੇ 10-30 ਵਜੇ ਵਰਲਡ ਪੰਜਾਬੀ ਸੈਂਟਰ ਅਤੇ ਡਾ. ਭੀਮ ਇੰਦਰ ਸਿੰਘ, ਪ੍ਰੋਫੈਸਰ ਕੋਆਰਡੀਨੇਟਰ, ਸ਼ਹੀਦ ਕਰਤਾਰ ਸਿੰਘ ਸਰਾਬਾ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਮਿਲਕੇ ਸ. ਚਰਨਜੀਤ ਸਿੰਘ ਪੰਨੂ (ਅਮਰੀਕਾ) ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ
Apr 19: ਮਿਤੀ 19-04-2023 ਦਿਨ ਬੁੱਧਵਾਰ ਨੂੰ ਸਵੇਰੇ 11-00 ਵਜੇ ਵਰਲਡ ਪੰਜਾਬੀ ਸੈਂਟਰ ਵਲੋਂ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਕੈਨੇਡਾ ਦੇ ਸਹਿਯੋਗ ਨਾਲ ਸ. ਗਿਆਨ ਸਿੰਘ ਸੰਧੂ ਦੀ ਪੁਸਤਕ ਅਣਗਾਹੇ ਰਾਹ (ਸ਼ਾਹਮੁਖੀ) ਦਾ ਰਲੀਜ਼ ਸਮਾਰੋਹ ਹਾਲ, ਸਟੇਟ ਕਾਲਜ ਆਫ ਐਜੂਕੇਸ਼ਨ, ਪਟਿਆਲਾ ਵਿਖੇ ਕਰਵਾਇਆ
Mar 10: ਮਿਤੀ 10-03-2023 ਦਿਨ ਸ਼ੁਕਰਵਾਰ ਨੂੰ ਸਵੇਰੇ 10-30 ਵਜੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਤੇ ਵਿਚਾਰ ਚਰਚਾ ਪ੍ਰੋਗਰਾਮ, ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ ਵਿਖੇ ਕਰਵਾਇਆ ਅਤੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | (ਇਹ ਪ੍ਰੋਜੈਕਟ ਸਿੱਖ ਰਿਸਰਚ ਇੰਸਟੀਚਿਊਟ ਅਮਰੀਕਾ ਵਲੋਂ ਚਲਾਇਆ ਜਾ ਰਿਹਾ ਹੈ )
Feb 6: ਮਿਤੀ 6-2-2023 ਦਿਨ ਸੋਮਵਾਰ ਸਵੇਰੇ 10:30 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਵਿਸ਼ਾ: ਇਕਬਾਲ ਰਾਮੂਵਾਲੀਆ ਯਾਦਗਾਰੀ ਸਮਾਰੋਹ ਕਰਵਾਇਆ | ਇਸ ਪ੍ਰੋਗਰਾਮ ਵਿਚ ਇਕਬਾਲ ਰਾਮੂਵਾਲੀਆ ਸਿਮਰਤੀ ਪੁਰਸਕਾਰ ਬਹੁਪੱਖੀ ਲੇਖਕ ਧਰਮ ਕੰਮੇਆਣਾ ਨੂੰ ਪ੍ਰਦਾਨ ਕੀਤਾ ਗਿਆ|
Jan 24: ਮਿਤੀ 24-01-2023 ਨੂੰ ਸਵੇਰੇ 10:30 ਵਜੇ, ਸੇਮਿਨਾਰ ਹਾਲ ਵਿਖੇ ਗੁਰੂਦਵਾਰਾ ਸੁਧਾਰ ਲਹਿਰ-2 ਦਾ ਏਜੰਡਾ ਤੇ ਸੈਮੀਨਾਰ ਕਰਵਾਇਆ ਜਿਸ ਦੀ ਪ੍ਰਧਾਨਗੀ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਨੇ ਕੀਤੀ |
Jan 14: ਮਿਤੀ 14-01-2023 ਦਿਨ ਸ਼ਨਿਚਰਵਾਰ ਦੁਪਹਿਰ 2-00 ਵਜੇ ਸਥਾਨ: ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ ਵਿਖੇ ਵਿਸ਼ਾ: ਮਸੀਹੀਅਤ ਅਤੇ ਥੀਆਲੋਜੀ ਕਿਤਾਬ ਲੇਖਕ ਡਾ. ਹਰਦੇਵ ਸਿੰਘ ਤੇ ਵਿਚਾਰ ਚਰਚਾ ਪ੍ਰੋਗਰਾਮ ਕਰਵਾਇਆ |
Year 2022
Dec 2: ਮਿਤੀ 02-12-2022 ਦਿਨ ਸ਼ੁਕਰਵਾਰ ਨੂੰ ਸਵੇਰੇ 11-30 ਵਜੇ, ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮੈਡਮ ਰਸ਼ਪਾਲ ਕੌਰ ਸਿੰਘ ਫਾਊਂਡਰ ਏਮਜ਼ ਸਕੂਲ, ਭਾਸ਼ਾਵਾਂ, ਸਪੇਨ ਦਾ ਵਿਸ਼ਾ: ਮਾਤਾ-ਭਾਸ਼ਾ ਨਾਲ ਨਿਭਣ ਦਾ ਗਲੋਬਲ ਪ੍ਰਸੰਗ, ਲੈਕਚਰ ਕਰਵਾਇਆ |
Nov 24: ਮਿਤੀ 24-11-2022 ਨੂੰ ਦੁਪਹਿਰ 12-30 ਵਜੇ ਸ. ਰਵਿੰਦਰ ਸਿੰਘ ਸਹਿਰਾ ਲੇਖਕ, ਅਮਰੀਕਾ ਤੋਂ ਆਪਣੀ ਪਤਨੀ ਨਾਲ ਵਰਲਡ ਪੰਜਾਬੀ ਸੈਂਟਰ ਵਿਖੇ ਆਏ ਅਤੇ ਉਨ੍ਹਾਂ ਨੇ ਸੈਂਟਰ ਦੀ ਲਾਇਬ੍ਰੇਰੀ ਵਿਚ ਆਪਣੀ ਰੁਚੀ ਵਿਖਾਈ |
Nov 10: ਮਿਤੀ 10-11-2022 ਦਿਨ ਵੀਰਵਾਰ, ਸਵੇਰੇ 11-00 ਵਜੇ ਡਾ. ਬਚਿੰਤ ਕੌਰ, ਰਿਟਾਇਰਡ ਪ੍ਰੋਫੈਸਰ, ਪੰਜਾਬੀ, ਦਿੱਲੀ ਦਾ ਡਾ, ਭੀਮਇੰਦਰ ਸਿੰਘ ਪ੍ਰੋਫੈਸਰ, ਪੰਜਾਬੀ ਲਿਟਰੇਰੀ ਸਟੂਡੀਜ਼ ਵਿਭਾਗ ਰਾਹੀਂ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਵਿਦਿਆਰਥੀਆਂ ਨਾਲ ਰੁ-ਬ-ਰੁ ਪ੍ਰੋਗਰਾਮ ਕਰਵਾਇਆ |
Nov 3: ਮਿਤੀ 3-11-2022 ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਪੰਥਕ ਮਸਲੇ ਵਿਸ਼ੇ ਤੇ ਸੈਮੀਨਾਰ ਕਰਵਾਇਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਭਾਈ ਮਨਜੀਤ ਸਿੰਘ , ਸਾਬਕਾ ਜਥੇਦਾਰ , ਅਕਾਲ ਤਖ਼ਤ ਸਾਹਿਬ ਨੇ ਕੀਤੀ, ਇਸ ਪ੍ਰੋਗਰਾਮ ਵਿਚ ਸ. ਅਮਰਜੀਤ ਸਿੰਘ ਗਰੇਵਾਲ ਨੇ ਵਿਸ਼ੇਸ਼ ਲੈਕਚਰ ਦਿੱਤਾ ।
Jul 2: 2 ਜੁਲਾਈ 2022 ਨੂੰ ਸਰੀ ਵਿਖੇ ਭਲਾਈ ਫਾਊਂਡੇਸ਼ਨ ਵਲੋਂ ਧਰਮ ਦੇ ਖੇਤਰ ਵਿਚ ਮਹਤਪੂਰਣ ਯੋਗਦਾਨ ਪਾਉਣ ਲਈ ਡਾ. ਬਲਕਾਰ ਸਿੰਘ ਜੀ ਯਾਦਗਾਰੀ ਮੋਮੇਂਟੋ ਦੇ ਨਾਲ ਸਨਮਾਨਿਤ ਕੀਤਾ ਗਿਆ।
Jul 28: 28 ਜੁਲਾਈ 2022 ਨੂੰ ਕੈਨੇਡਾ ਸਰੀ ਵਿਚ ਸਿੱਖ ਨੈਸ਼ਨਲ ਆਰਕਾਈਵ ਵਲੋਂ ਡਾ. ਜਸਬੀਰ ਸਿੰਘ ਸਰਨਾ ਦੀ ਪੁਸਤਕ " ਸਿੱਖਸ ਇਨ ਜੰਮੂ ਕਸ਼ਮੀਰ" ਸਰੀ ਵਿਚ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਅਤੇ ਹੋਰ ਉੱਗੇ ਵਿਦਵਾਨਾਂ ਵਲੋਂ ਕੀਤੀ ਗਈ।
Jul 17: 17 ਜੁਲਾਈ 2022 ਨੂੰ ਕੈਨੇਡਾ ਵਿਖੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਵਰਲਡ ਪੰਜਾਬੀ ਸੈਂਟਰ ਪਟਿਆਲਾ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਦੀ ਪੁਸਤਕ "ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ" ਲੋਕ ਅਰਪਨ ਕੀਤੀ ਗਈ।
Jun 10: ਕੈਨੇਡਾ ਕੈਲਗਰੀ ਵਿਚ 10 ਜੂਨ 2022 ਨੂੰ ਅਰਪਨ ਲਿਖਾਰੀ ਸਭਾ ਕੈਲਗਰੀ ਦੀ ਸਿੱਖ ਮੁੱਦਿਆਂ ਤੇ ਮੀਟਿੰਗ ਬੁਲਾਈ ਗਈ। ਜਿਸ ਦੀ ਪ੍ਰਧਾਨਗੀ ਵਰਲਡ ਪੰਜਾਬੀ ਸੈਂਟਰ ਪਟਿਆਲਾ ਦੇ director Dr. ਬਲਕਾਰ ਸਿੰਘ ਅਤੇ ਹੋਰ ਵਿਦਵਾਨਾਂ ਵੱਲੋਂ ਕੀਤੀ ਗਈ।
May 5: 17.05.2022 ਨੂੰ ਅਮੋਲਕ ਹੀਰਾ ਕਿਤਾਬ ਲੋਕ ਅਰਪਨ ਕੀਤੀ ਗਈ। ਜਿਹੜੀ ਕਿ ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ ਸਬੰਧਿਤ ਹੈ ਅਤੇ ਸੁਰਿੰਦਰ ਸਿੰਘ ਤੇਜ ਦੁਆਰਾ ਸੰਪਾਦਿਤ ਕੀਤੀ ਗਈ ਹੈ। ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਅਰਵਿੰਦ ਜੀ ਨੇ ਕੀਤੀ।
Jul 18: ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਰਿਲੀਜ਼ ਕੀਤੀ ਡਾ. ਬਲਕਾਰ ਸਿੰਘ ਦੀ ਪੁਸਤਕ ‘ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ’
Jun 1: ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਮਨਾਇਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 299ਵਾਂ ਜਨਮ ਦਿਨ
Mar 7: ਮਿਤੀ 7 ਮਾਰਚ 2022 ਦਿਨ ਸੋਮਵਾਰ ਸਵੇਰੇ 10-30 ਵਜੇ ਜਸਵਿੰਦਰ ਕੌਰ ਦੀ ਨਵ-ਪ੍ਰਕਾਸ਼ਿਤ ਕਿਤਾਬ ਭਾਈ ਸਾਹਿਬ ਭਾਈ ਰਣਧੀਰ ਦਾ ਗੁਰਮਤਿ ਚਿੰਤਨ ਸਿਧਾਂਤਿਕ ਤੇ ਇਤਿਹਾਸਿਕ ਪਰਿਪੇਖ ਰਿਲੀਜ਼ ਸਮਾਗਮ ਅਤੇ ਵਿਚਾਰ ਚਰਚਾ ਪ੍ਰੋਗਰਾਮ ਸੈਮੀਨਾਰ ਹਾਲ ਵਿਖੇ ਕਰਵਾਇਆ।
Feb 15: ਮਿਤੀ 15-02-2022 ਦਿਨ ਮੰਗਲਵਾਰ ਸਮਾਂ ਸਵੇਰੇ 11-30 ਵਜੇ ਪਰਮਵੀਰ ਸਿੰਘ ਕੈਨੇਡਾ ਨਿਵਾਸੀ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ਪੰਖੀ ਦਾ ਰਿਲੀਜ਼ ਸਮਾਗਮ ਅਤੇ ਵਿਚਾਰ ਚਰਚਾ ਪ੍ਰੋਗਰਾਮ ਸਿੰਡੀਕੇਟ ਰੂਮ/ਸੈਨੇਟ ਹਾਲ ਵਿਖੇ ਕਰਵਾਇਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਸਾਹਿਬ ਨੇ ਕੀਤੀ ।
Feb 11: ਮਿਤੀ 11-02-2022 ਦਿਨ ਸ਼ੁਕਰਵਾਰ ਸਵੇਰੇ 10-30 ਵਜੇ ਸਰ-ਇੰਦਰ ਦਿਓਲ ਦੀ ਨਵ-ਪ੍ਰਕਾਸ਼ਿਤ ਪੁਸਤਕ THE INDIAN FARMERS PROTEST ਦਾ ਰਿਲੀਜ਼ ਸਮਾਗਮ ਅਤੇ ਵਿਚਾਰ ਚਰਚਾ ਪ੍ਰੋਗਰਾਮ ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ ਵਿਖੇ ਕਰਵਾਇਆ । ਇਸ ਪ੍ਰੋਗਰਾਮ ਵਿਚ ਡਾ. ਦਰਸ਼ਨ ਪਾਲ ਪ੍ਰਧਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਏ ਸਨ।
Jan 3: ਮਿਤੀ 3-1-2022 ਦਿਨ ਸੋਮਵਾਰ, ਸਵੇਰੇ 10-30 ਵਜੇ, ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ ਵਿਖੇ ਗੁਰਬਾਣੀ ਪਾਠ ਬੋਧ ਦਰਪਣ (ਸਿਧਾਂਤਕ ਅਤੇ ਇਤਿਹਾਸਕ ਪਰਿਪੇਖ) ਸੰਪਾਦਨ ਡਾ. ਬਲਕਾਰ ਸਿੰਘ ਦੀ ਪੁਸਤਕ ਤੇ ਵਿਚਾਰ-ਚਰਚਾ ਪ੍ਰੋਗਰਾਮ ਅਤੇ ਮੁੱਖ ਲੈਕਚਰ ਡਾ. ਹਰਿਭਜਨ ਸਿੰਘ ਦਾ ਕਰਵਾਇਆ |
Jan 1: ਮਿਤੀ 1-1-2022 ਦਿਨ ਸ਼ਨਿਚਰਵਾਰ, ਸ਼ਾਮ 3-00 ਵਜੇ, ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ ਵਿਖੇ ਸਵਰਨਜੀਤ ਸਵੀ ਦੀਆਂ ਤਿੰਨ ਕਾਵਿ ਪੁਸਤਕਾਂ ਰਿਲੀਜ਼ ਕਰਵਾਈਆਂ ਅਤੇ ਇਨ੍ਹਾਂ ਤੇ ਵਿਚਾਰ ਚਰਚਾ ਸਮਾਰੋਹ ਕਰਵਾਇਆ |
Year 2021
Aug 13: ਜਸਵੰਤ ਸਿੰਘ ਜ਼ਫਰ ਦੀ ਨਿਬੰਧ ਪੁਸਤਕ ਨਾਨਕ ਏਵੈ ਜਾਣੀਏ ਦੀ ਲੋਕ ਅਰਪਨ ਸਮਾਗਮ ਮਿਤੀ 13-8-2021 ਨੂੰ ਦੁਪਹਿਰ ਬਾਅਦ 2-30 ਵਜੇ, ਸੈਮੀਨਾਰ ਹਾਲ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਬਤੌਰ ਵਿਚਾਰਵਾਨ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸਿੰਘ ਸਾਹਿਬ ਪੋ੍ਰ: ਮਨਜੀਤ ਸਿੰਘ, ਸਾਬਕਾ ਜਥੇਦਾਰ, ਸ਼੍ਰੀ ਅਕਾਲ ਤਖਤ ਸਾਹਿਬ ਵਜੋਂ ਹਾਜ਼ਰ ਹੋਏ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ, ਚੇਅਰਮੈਨ, ਪੰਜਾਬ ਕਲਾ ਪ੍ਰੀਸਦ ਨੇ ਕੀਤੀ
Aug 1: ਵੈਬੀਨਾਰ ਵਿਚ ਪਾਰਟੀਸੀਪੇਸ਼ਨ ਲਗਾਤਾਰ ਚਲਦੀ ਰਹਿੰਦੀ ਹੈ।
July 21: ਗੁਰੂ ਨਾਨਕ ਫਾਊਡੇਸ਼ਨ, ਦਿੱਲੀ ਦੇ ਮੈਗਜ਼ੀਨ ਵਿਚ ਮੀਰੀ ਪੀਰੀ (ਅੰਗਰੇਜ਼ੀ) ਵਿਚ ਪਰਚਾ ਛੱਪਿਆ।
July 18: ਕਮਲ ਫਾਊਡੇਸ਼ਨ ਨਾਰਥ ਅਮਰੀਕਾ ਆਨ ਲਾਈਨ ਆਯੋਜਿਤ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ, ਟਰਾਂਟੋ (ਕੈਨੇਡਾ) ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਮੁਖ ਥੀਮ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਸ਼ੇ ਤੇ ਭਾਰਤੀ ਸਮੇਂ ਅਨੁਸਾਰ 7-00 ਵਜੇ ਸ਼ਾਮ ਮਿਤੀ 17-18 ਜੁਲਾਈ 2021 ਨੂੰ ਭਾਗ ਲੈਕੇ ਲੈਕਚਰ ਦਿਤਾ ਜਾਵੇਗਾ : ਲਿੰਕ( Facebook Group..World Punjabi Conference Canada 2021)
July 13: ਅਕਾਲ ਤਖਤ ਸਾਹਿਬ : ਅਵਿਧਾਰਣਾ ਔਰ ਅਨੁਪ੍ਰਯੋਗ(ਹਿਦੀ) ਡਾ. ਬਲਕਾਰ ਸਿੰਘ, ਸੰਜਯ ਪ੍ਰਕਾਸਨ਼, ਨਵੀਂ ਦਿੱਲੀ ਤੋਂ ਛੱਪੀ ਹੈ।
July 10: ਹਫ਼ਤਾਵਾਰੀ ਅਖਵਾਰ ਗੁਰਮੁਖੀ ਵਿਚ ਡਾ. ਦਰਸ਼ਨ ਸਿੰਘ ਤਾਤਲਾ, ਇੰਗਲੈਂਡ ਨਿਵਾਸੀ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਉਨਾਂ ਦੇ ਜੀਵਨ ਬਾਰੇ ਸਿੱਖ ਸੁਪਨਿਆਂ ਦਾ ਸੋਦਾਗਰ- ਡਾ. ਦਰਸ਼ਨ ਸਿੰਘ ਤਾਤਲਾ ਆਰਟੀਕਲ ਛੱਪਿਆ ਹੈ।
July 9: 9 ਜੁਲਾਈ 2021 ਨੂੰ ਸਵੇਰੇ 11-00 ਵਜੇ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਵਲੋਂ ਰਾਸ਼ਟਰੀ ਵੈਬੀਨਾਰ ਵਿਸ਼ਾ: ਸੰਤ ਤੇਜਾ ਸਿੰਘ : ਬਹੁਪੱਖੀ ਸ਼ਖਸੀਅਤ ਵਿਸ਼ੇ ਤੇ ਵਿਸ਼ੇਸ ਲੈਕਚਰ ਦਿਤਾ ।
April 30: ਮਿਤੀ 30-4-2021 ਨੂੰ ਸਵੇਰੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਸਥਾਪਨਾ ਦਿਵਸ ਸੈਮੀਨਾਰ ਆਨ ਲਾਈਨ ਅਟੈਂਡ ਕੀਤਾ।
May 1: ਨੈਸ਼ਨਲ ਇੰਨਟੈਗਰੇਸ਼ਨ ਐਂਡ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਨੈਸ਼ਨਲ ਸੈਮੀਨਾਰ ਮਿਤੀ 1-2 ਮਈ, 2021 ਸਵੇਰੇ 10-00 ਵਜੇ ਵਰਚੂਅਲ ਲਾਈਵ ਦੋ ਦਿਨਾਂ ਸੈਮੀਨਾਰ ਅਟਂੈਡ ਕੀਤਾ ਅਤੇ ਪੇਪਰ ਪਰੈਜੈਂਟ ਕੀਤਾ।
Feb 6: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੈਸ਼ਨਲ ਸੈਮੀਨਾਰ 6 ਫਰਵਰੀ 2021 ਨੰੰ ਸ਼ਾਮ 2-00 ਤੋਂ 4-00 ਵਜੇ ਤੱਕ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਕਲਾਂ੍ਰ ਵਿਖੇ ਅਟੈਂਡ ਕੀਤਾ ਅਤੇ ਪੇਪਰ ਪੜਿਆ।
Year 2020
Dec 15: ਵੱਖ ਵੱਖ ਮਿਤੀਆਂ ਨੂੰ ਵੱਖ ਵੱਖ ਵਿਸਿ਼ਆਂ ਤੇ ਯੂ.ਟਿਯੂਬ/ ਗਲੋਬਲ ਪੰਜਾਬ ਟੀ.ਵੀ. ਪਟਿਆਲਾ ਉਤੇੇ ਆਪਣੇ ਵਿਚਾਰ ਸਾਂਝੇ ਕੀਤੇ ।ਵੇਖੋ: (ਵੈਬਸਾਈਟ: World Punjabi Centre patiala.org)
ਇਹ ਲੜੀ ਲੰਬੀ ਚਲਦੀ ਰਹੀ ਹੈ।
Nov 16: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋਣ ਤੇ ਮੌਜੂਦਾ ਸਥਿਤੀ ਤੇ ਸੈਮੀਨਾਰ ਮਿਤੀ 16-11-2020 ਸਮਾਂ 2-00 ਵਜੇ ਦੁਪਹਿਰ ਸਥਾਨ: ਕੇ.ਐਲ.ਸਹਿਗਲ ਮੈਮੋਰੀਅਲ ਟਰੱਸਟ, ਮਹਾਵੀਰ ਮਾਰਗ, ਸਾਹਮਣੇ ਟੀ.ਵੀ. ਸਟੇਸਨ, ਜਲੰਧਰ ਵਿਸ਼ਾ: ਦਸ਼ਾ ਅਤੇ ਦਿਸ਼ਾ ਵਿਚ ਸ਼ਾਮਿਲ ਹੋਣ ਲਈ ਅਤੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਡਸਾ ਕਰ ਰਹੇ ਸਨ।
Oct 10: ਪੰਜਾਬੀ ਯੂਨੀਵਰਸਿਟੀ ਦੀ ਭਾਈ ਵੀਰ ਸਿੰਘ ਚੇਅਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ਼ਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਅਟੈਂਡ ਕੀਤਾ ਅਤੇ ਡਾ. ਬਲਕਾਰ ਸਿੰਘ ਨੇ ਸਿੱਖੀ ਆਦਰਸ਼ ਦੀ ਪ੍ਰਸੰਗਿਕਤਾ ਨੂੰ ਨੌਵੇਂ ਪਾਤਸਸ਼ਾਹ ਦੁਆਰਾ ਪ਼੍ਰਦਾਨ ਕੀਤੇ ਗਏ ਸੇਵਾ, ਸਿਮਰਣ, ਸਮਰਪਣ, ਸ਼ਹਾਦਤ ਦੇ ਮਹੱਤਵ ਨੂੰ ਸਿੱਖੀ ਆਦਰਸ਼ ਦੀ ਮੋਲਿਕਤਾ ਦੇ ਪ੍ਰਸੰਗ ਵਿਚ ਵਿਸ਼ਲੇਸ਼ਣ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ-ਚਾਂਸਲਰ ਸਾਹਿਬ ਨੇ ਕੀਤੀ।
Sept 30: ਮਿਤੀ 30-9-2020 ਸਮਾਂ 11-00 ਵਜੇ ਗੁਰੂ ਨਾਨਕ ਖਾਲਸਾ ਕਾਲਜ, ਯਮੁਨਾਨਗਰ, ਹਰਿਆਣਾ ਵਿਖੇ One day International Seminar ਅਟੈਂਡ ਕੀਤਾ।
Aug 31: ਮਿਤੀ 31-8-2020 ਸਮਾਂ 12-30 ਦੁਪਹਿਰ ਗੁਰੂ ਨਾਨਕ ਖਾਲਸਾ ਕਾਲਜ, ਯਮੁਨਾਨਗਰ, ਹਰਿਆਣਾ ਵਿਖੇ ਵਿਸ਼ਾ: ਗੁਰਬਾਣੀ ਦੀ ਸਮਾਜਿਕਤਾ ਦਾ ਵਰਤਮਾਨ ਪ੍ਰਸੰਗ ਵਿਸ਼ੇ ਤੇ One day National Webinar ਅਟੈਂਡ ਕੀਤਾ।
Aug 25: ਮਿਤੀ 25 ਅਗਸਤ, 2020 ਦਿਨ ਮੰਗਲਵਾਰ ਸਮਾਂ ਸਵੇਰੇ 11-00 ਵਜੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ ਵਿਜੇਤਾ) ਸਰਕਾਰ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਵ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਵੈਬੀਨਾਰ ਅਟਂੈਡ ਕੀਤ।
Aug 4: ਮਿਤੀ 4-8-2020 ਦਿਨ ਮੰਗਲਵਾਰ ਸਵੇਰੇ 11-00 ਵਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਅਤੇ ਸਿਖਿਆਵਾਂ ਵਿਸ਼ੇ ਤੇ ਆਨਲਾਈਨ ਇਕ ਰੋਜ਼ਾ ਸਮਪੋਜ਼ੀਅਮ ਗੁਜਰਾਵਾਂਲਾ ਗੁਰੂ ਨਾਨਕ ਖਾਲਸਾ, ਲੁਧਿਆਣਾ ਵਿਖੇ ਆਪਣੇ ਵਿਚਾਰ ਪੇਸ਼ ਕੀਤੇ/ ਅਟੈਂਡ ਕੀਤਾ।
Aug 2: ਮਿਤੀ 2-8-2020 ਸਮਾਂ 8-00-10-00 ਵਜੇ ਰਾਤ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼਼੍ਰੀ ਅਨੰਦਪੁਰ ਸਾਹਿਬ ਜਿਲਾ ਰੂਪਨਗਰ ਵਿਖੇ ਇਕ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਸਿਧਾਂਤ ਵਿਸ਼ੇ ਤੇ ਈ-ਸੈਮੀਨਾਰ ਅਟੈਂਡ ਕੀਤਾ।
July 10: ਮਿਤੀ 10-7-2020 ਦਿਨ ਸ਼ੁਕਰਵਾਰ ਦੁਪਹਿਰ 12-00 ਵਜੇ ਟੌੋਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇੰਨ ਸਿੱਖ-ਇਜ਼ਮ ਬਹਾਦਰਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੀ ਇਕੱਤ੍ਰਤਾ ਅਟੈਂਡ ਕੀਤੀ।
May 16: ਮਿਤੀ 16-17 ਮਈ 2020 ਦੋ ਦਿਨਾਂ ਇੰਟਰਨੈਸ਼ਨਲ ਕਾਨਫਰੰਸ ਵਿਸ਼ਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਿਸਲ ਸਬੰਧੀ ਕਨੇਡੀਅਨ ਰਾਮਗੜ੍ਹੀਆ ਸੋਸਾਇਟੀ, ਬ੍ਰਿਟਿਸ ਕਲੋਬੀਆ, ਕੈਨਡਾ ਵਲੋਂ
ਇਹ ਕਾਨਫਰੰਸ ਅਟੈਂਡ ਕਰਨ ਲਈ ਅਤੇ ਪਰਚਾ ਪੜ੍ਹਣ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਸੀ ਪਰ ਲਾਕ-ਡਾਊਨ ਲੱਗਣ ਕਾਰਨ ਅਤੇ ਫਲਾਈਟਸ ਬੰਦ ਹੋ ਜਾਣ ਕਾਰਨ ਕੈਨੇਡਾ ਨਹੀਂ ਜਾ ਸਕਿਆ ਪਰ ਇਹ ਪੁਸਤਕ ਰੂਪ ਵਿਚ ਛੱਪ ਚੁੱਕੀ ਹੈ।
Mar 3: ਮਿਤੀ 11-3-2020 ਨੂੰ ਡਾ. ਜਸਵੰਤ ਸਿੰਘ ਸਚਦੇਵ, ਅਮਰੀਕਾ ਅਤੇ ਡਾ. ਓਅੰਕਾਰ ਸਿੰਘ, ਅਮਰੀਕਾ ਨਿਵਾਸੀ ਨੇ ਵਰਲਡ ਪੰਜਾਬੀ ਸੈਂਟਰ ਵਿਖੇ ਭਾਸ਼ਣ ਕੀਤਾ ਅਤੇ ਸਿੱਖ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ।
Mar 3: ਮਿਤੀ 6-3-2020 ਨੂੰ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਖੇ ਸਵੇਰੇ 11.00 ਵਜੇ ਡਾ. ਓਅੰਕਾਰ ਸਿੰਘ (ਅਮਰੀਕਾ ਨਿਵਾਸੀ) ਦੁਆਰਾ ਰਚਿਤ ਪੁਸਤਕ "ARDAAS" ਦਾ ਰਿਲੀਜ਼ ਸਮਾਰੋਹ ਕਰਵਾਇਆ। ਇਸ ਪ੍ਰੋਗਰਾਮ ਵਿਚ ਪੁਸਤਕ ਬਾਰੇ ਲੈਕਚਰ ਡਾ. ਗੁਰਮੇਲ ਸਿੰਘ ਨੇ ਦਿਤਾ ਅਤੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਗੁਰਨਾਮ ਕੌਰ, ਕੈਨੇਡਾ ਨੇ ਕੀਤੀ।
Jan 29: ਮਿਤੀ 29 ਜਨਵਰੀ 2020 ਦਿਨ ਬੁੱਧਵਾਰ ਸਵੇਰੇ 10-00 ਵਜੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ, ਪਟਿਆਲਾ ਵਿਖੇ ਸੈਮੀਨਾਰ ਵਿਚ ਸਮੂਲੀਅਤ ਕੀਤੀ।
Jan 22: ਮਿਤੀ 22 ਜਨਵਰੀ 2020 ਦਿਨ ਬੁੱਧਵਾਰ ਨੂੰ ਸਵੇਰੇ 11-00 ਵਜੇ ਸੈਮੀਨਾਰ ਹਾਲ ਵਿਖੇ: ਏਜੰਡਾ 2069 ਵਿਸ਼ੇ ਤੇ ਸਿੰਪੋਜ਼ੀਅਮ ਕਰਵਾਇਆ।
ਇਸ ਸਿੰਪੋਜ਼ੀਅਮ ਵਿਚ ਸ. ਅਮਰਜੀਤ ਸਿੰਘ ਗਰੇਵਾਲ ਨੇ ਸ਼ੁਰੂਆਤੀ ਵਿਚਾਰ ਰੱਖੇ ਅਤੇ ਭਾਈ ਮਨਜੀਤ ਸਿੰਘ, ਸਿੰਘ ਸਾਹਿਬ, ਡਾ. ਸੁਰਜੀਤ ਸਿੰਘ ਪਾਤਰ, ਚੇਅਰਮੈਨ, ਆਰਟਸ ਕੌਂਸਲ ਪੰਜਾਬ ਅਤੇ ਹੋਰ ਉੱਘੱੀਆਂ ਹੱਸਤੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
Year 2019
Dec 20: ਮਿਤੀ 20-12-2019 ਨੂੰ 12-30 ਵਜੇ ਸੈਮੀਨਾਰ ਹਾਲ ਵਿਚ ਸ. ਦਵਿੰਦਰ ਸਿੰਘ ਗਰਚਾ, ਕੋ-ਆਰਡੀਨੇਟਰ, ਐਨ.ਆਰ.ਆਈ(ਕੈਨੇਡਾ) ਦਾ ਸਨਮਾਨ ਸਮਾਰੋਹ ਕਰਵਾਇਆ ਅਤੇ ਉਨ੍ਹਾਂ ਨੇ ਐਨ.ਆਰ.ਆਈਜ਼ ਦੀਆਂ ਮੁਸ਼ਕਿਲਾਂ ਬਾਰੇ ਲੈਕਚਰ ਦਿਤਾ।
Dec 11: ਮਿਤੀ 11-12-2019 ਨੂੰ ਸੈਨੇਟ ਹਾਲ ਵਿਖੇ ਸਵੇਰੇ 10.00 ਵਜੇ ਡਾ. ਦਲਵੀਰ ਸਿੰਘ ਪੰਨੂ (ਅਮਰੀਕਾ ਨਿਵਾਸੀ) ਦੁਆਰਾ ਰਚਿਤ ਪੁਸਤਕ "THE SIKH HERITAGE; BEHYOND BORDERS" ਰਿਲੀਜ਼ ਸਮਾਰੋਹ ਕਰਵਾਇਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਬੀ.ਐਸ. ਘੁੰਮਣ, ਵਾਈਸ-ਚਾਂਸਲਰ ਸਨ ਅਤੇ ਸ਼੍ਰੀ ਐਚ.ਐਸ. ਹੰਸਪਾਲ ਸਾਬਕਾ ਐਮ.ਪੀ. ਅਤੇ ਚੇਅਰਮਨ ਵੀ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।
Dec 7: ਮਿਤੀ 7-12-2019 ਨੂੰ ਸਵੇਰੇ 11-00 ਵਜੇ ਸੈਮੀਨਾਰ ਹਾਲ ਵਿਚ ਗਿਆਨੀ ਨਾਹਰ ਸਿੰਘ ਜੀ ਦੇ 127ਵੇਂ ਜਨਮ ਦਿਨ ਮੌਕੇ ਵਿਸ਼ੇਸ਼ ਸਪਲੀਮੈਂਟ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਕੈਨੇਡਾ ਦਾ ਘੁੰਡ ਚੁਕਾਈ ਪ੍ਰ਼ੋਗਰਾਮ ਕਰਵਾਇਆ । ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ. ਜਗਜੀਤ ਸਿੰਘ ਦਰਦੀ ਜੀ ਚੜ੍ਹਦੀ ਕਲਾ ਸੰਸਥਾ ਦਾ ਸਨਮਾਨ ਵੀ ਕੀਤਾ ਗਿਆ।
Nov 23: ਮਿਤੀ 23-11-2019 ਸਵੇਰੇ 10-00 ਵਜੇ ਬਲਵੀਰ ਕੌਰ ਸੰਘੇੜਾ(ਕੈਨੇਡਾ) ਦੁਆਰਾ ਰਚਿਤ ਚਿੱਕੜ ਨਾਵਲ ਰਿਲੀਜ਼ ਸਮਾਰੋਹ, ਇਕ ਰੋਜ਼ਾ ਸੈਮੀਨਾਰ, ਗੁਰ੍ਹੂ ਗੋਬਿੰਦ ਸਿੰਘ ਭਵਨ ਵਿਖੇ ਕਰਵਾਇਆ।
Nov 15: ਮਿਤੀ 15-11-2019 ਨੂੰ ਸਵੇਰੇ 11-30 ਵਜੇ ਯੂਨੀਵਰਸਿਟੀ ਗੈਸਟ ਹਾਊਸ ਵਿਖੇ ਸ. ਗਿਆਨ ਸਿੰਘ ਸੰਧੂ ਕੈਨੇਡਾ ਦੀ ਕਿਤਾਬ ਅਣਗਾਹੇ ਰਾਹ ਦਾ ਪੁਸਤਕ ਰਿਲੀਜ਼ ਸਮਾਰੋਹ ਵਰਲਡ ਪੰਜਾਬੀ ਸੈਂਟਰ ਨੇ ਕਰਵਾਇਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ-ਚਾਂਸਲਰ ਸਾਹਿਬ ਨੇ ਕੀਤੀ।
Nov 9: ਡਾ. ਬਲਕਾਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਮੁੱਖ ਮੰਤਰੀ ਪੰਜਾਬ ਕੈਪਟਨ ਅੰਮਰਿੰਦਰ ਸਿੰਘ ਜੀ ਨਾਲ ਮਿਤੀ 9-11-2019 ਨੂੰ ਕਰਤਾਰਪੁਰ ਸਾਹਿਬ(ਪਾਕਿਸਤਾਨ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਦਰਸ਼ਨਾਂ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ਵਿਚ ਸ਼ਾਮਲ ਹੋਏ।
Oct 16: ਪ੍ਰੋ: ਅਨੂਪ ਵਿਰਕ, ਸ਼੍ਰੋਮਣੀ ਕਵੀ ਤੇ ਸਾਬਕਾ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ ਦੁਆਰਾ ਲਿਖਤ ਕਿਤਾਬ ਪੌਣਾਂ ਦੀ ਝਾਂਜਰ (ਗੀਤ ਸੰਗ੍ਰਹਿ) ਦਾ ਲੋਕ ਅਰਪਣ ਸੈਮੀਨਾਰ ਮਿਤੀ 16-10-2019 ਨੂੰ ਸਵੇਰੇ 11-00 ਵਜੇ ਸੈਮੀਨਾਰ ਹਾਲ, ਵਰਲਡ ਪੰਜਾਬੀ ਸੈੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ।
Oct 9: ਡਾ. ਗੁਰਿੰਦਰ ਸਿੰਘ ਮਾਨ, ਅਮਰੀਕਾ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਚੱਲਦਿਆਂ ਲੈਕਚਰ ਮਿਤੀ 9-10-2019 ਦਿਨ ਬੁੱਧਵਾਰ ਨੂੰ ਸਵੇਰੇ 11-00 ਵਜੇ ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ।
Sept 17: ਸਤਨਾਮ ਪੰਜਾਬੀ, ਸੰਗੀਤ ਵਿਭਾਗ ਦੁਆਰਾ ਸੰਪਾਦਿਤ ਪੁਸਤਕ ਵਿਰਸੇ ਦਾ ਵਾਰਿਸ: ਪੰਮੀ ਬਾਈ ਦਾ ਲੋਕ ਅਰਪਣ ਮਿਤੀ 17-9-2019 ਨੂੰ ਸਵੇਰੇ 11-00 ਵਜੇ ਸੈਨੇਟ ਹਾਲ ਵਿਖੇ ਕਰਵਾਇਆ, ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਬੀ.ਐਸ. ਘੁੰਮਣ, ਵਾਈਸ ਚਾਂਸਲਰ ਸਾਹਿਬ ਨੇ ਕੀਤੀ।
April 5: ਹਰਕੀਰਤ ਕੌਰ ਚਹਿਲ, ਵੈਨਕੂਵਰ, ਕੈਨੇਡਾ ਵਲੋਂ ਲਿਖੇ ਨਾਵਲ ਆਦਮ ਗ੍ਰਹਿਣ ਤੇ ਵਿਚਾਰ ਚਰਚਾ ਮਿਤੀ 5-4-2019, ਦਿਨ ਸ਼ੁੱਕਰਵਾਰ ਨੂੰ ਦੁਪਹਿਰ 2-00 ਵਜੇ ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ ਵਿਖੇ ਕਰਵਾਈ ਗਈ। ਇਹ ਪ੍ਰੋਗਰਾਮ ਡਾ.ਹਰਜਿੰਦਰ ਸਿੰਘ ਵਾਲੀਆ ਨਾਲ ਮਿਲਕੇ ਕਰਵਾਇਆ ਅਤੇ ਸ਼ਾਮਿਲ ਵਿਦਵਾਨਾਂ ਨੇ ਵਿਚਾਰ ਚਰਚਾ ਕੀਤੀ।
April 2: ਗਿਆਨੀ ਗੁਰਦਿੱਤ ਸਿੰਘ, ਸਿੱਖ ਵਿਦਵਾਨ ਦੀ ਫੋਟੋ ਸਿੱਖ ਅਜਾਇਬ ਘਰ, ਸ਼੍ਰੀ ਅੰਮ੍ਰਿਤਸਰ ਵਿਖੇ ਲਗਾਉਣ ਬਾਰੇ ਮਿਤੀ 2 ਅਪਰੈਲ 2019 ਨੂੰ ਸਵੇਰੇ 11-00 ਵਜੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਕੈਨੇਡਾ ਦੇ ਇੰਡੀਅਨ ਚੈਪਟਰ ਦੇ ਪ੍ਰਧਾਨ ਸ. ਉਜਾਗਰ ਸਿੰਘ ਨਾਲ ਮਿਲਕੇ ਸਿੱਖ ਬੁੱਧੀਜੀਵੀਆਂ ਦੀ ਵਿਚਾਰ ਚਰਚਾ ਕਰਵਾਕੇ ਮੱਤਾ ਪਾਸ ਕੀਤਾ ਗਿਆ।
February 27: ਜਥੇਦਾਰ ਗੋਬਿੰਦ ਸਿੰਘ ਲੋਗੋਵਾਲ, ਪ਼੍ਰਧਾਨ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਤੀ 27-2-19 ਨੂੰ ਦੁਪਹਿਰ 1-30 ਵਜੇ ਵਰਲਡ ਪੰਜਾਬੀ ਸੈਂਟਰ ਵਿਚ ਆਏ ਅਤੇ ਉਨ੍ਹਾਂ ਨੇ ਸਿੱਖ ਡਾਇਸਪੋਰਾ ਆਰਕਾਈਵਜ਼ ਬਾਰੇ ਡੂੰਘੀ ਦਿਲਸਚਪੀ ਦਿਖਾਈ।
February 21: ਵਰਲਡ ਪੰਜਾਬੀ ਸੈਂਟਰ ਅਤੇ ਮਾਤ ਭਾਸ਼ਾ ਜਾਗਰੂਪਤਾ ਮੰਚ, ਪੰਜਾਬ ਨਾਲ ਮਿਲਕੇ ਮਿਤੀ 21-2-2019 ਨੂੰ ਸਵੇੇਰੇ 10-30 ਵਜੇ ਕੌਮਾਂਤਰੀ ਮਾਤ -ਭਾਸ਼ਾ ਦਿਵਸ ਨੂੰ ਸਮਰਪਿਤ, ਡਾ. ਗੁਰਨਾਮ ਸਿੰਘ ਨੂੰ ਉਨ੍ਹਾਂ ਦੀਆਂ ਵਿਲੱਖਣ ਪ੍ਰਾਪਤੀਆਂ ਬਦਲੇ ਰਾਸਟਰਪਤੀ ਵਲੋਂ ਸਨਮਾਨਤ ਕਰਨ ਲਈ ਉਨ੍ਹਾਂ ਨੂੰ ਜੀ ਆਇਆ ਆਖਿਆ ਅਤੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।ਹਾਜ਼ਰੀਨ ਵਿਚਾਰ-ਚਰਚਾ ਵਿਚ ਸ਼ਮਿਲ ਹੋਏ।
February 19: ਪਰਵਾਸੀਆਂ ਵਿਚਕਾਰ ਸਥਾਪਤ ਕਥਾਕਾਰ ਵੀਰ-ਭੂਪਿੰਦਰ ਸਿੰਘ, ਕੈਲੀਫੋਰਨੀਆ, ਅਮਰੀਕਾ ਦਾ ਵਿਸੇਸ਼ ਲੈਕਚਰ/ ਸਿੰਪੋਜ਼ੀਅਮ ਮਿਤੀ 19-2-2019 ਨੂੰ ਸਵੇਰੇ 10-30 ਵਜੇ ਸੈਮੀਨਾਰ ਹਾਲ ਵਿਚ ਕਰਵਾਇਆ, ਡਾ. ਬਲਕਾਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਭਾਈ ਮਨਜੀਤ ਸਿੰਘ, ਸਾਬਕਾ ਜਥੇਦਾਰ, ਅਕਾਲ ਤਖਤ ਸਾਹਿਬ ਜੀ ਨੇ ਪ੍ਰਧਾਨਗੀ ਕੀਤੀ ਇਸ ਸਿੰਪੋਜੀਅਮ ਵਿਚ ਡਾ. ਗਿਆਨ ਸਿੰਘ, ਪ੍ਰੋਫੈਸਰ, ਇਕਨਾਮਿਕਸ , ਡਾ. ਭੀਮ ਇੰਦਰ ਸਿੰਘ, ਸ. ਜਗਤਾਰ ਸਿੰਘ ਸਿੱਧੂ, ਗਲੋਬਲ ਟੀ.ਵੀ ਚੈਨਲ ਅਤੇ ਸ. ਹਰਵਿੰਦਰ ਸਿੰਘ, ਮੁੱਖੀ, ਪੰਜਾਬੀ ਗਲੋਬਲ ਟੀ.ਵੀ.ਚੈਨਲ ਤੋਂ ਇਲਾਵਾ ਹੋਰ ਡੈਲੀਗੇਟਸ ਵੱਡੀ ਗਿਣਤੀ ਵਿਚ ਹਾਜ਼ਰ ਹੋਏ।
February 8: ਵਰਲਡ ਪੰਜਾਬੀ ਸੈਂਟਰ ਵਲੋਂ 550ਵੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਿੰਪੋਜ਼ੀਅਮ ਮਿਤੀ 8-2-2019 ਦਿਨ ਸ਼ੁਕਰਵਾਰ ਸਵੇਰੇ 11-00 ਵਜੇ ਸੈਮੀਨਾਰ ਹਾਲ ਵਿਸ਼ਾ: ਗੁਰੂ ਨਾਨਕ ਦੇਵ ਜੀ, ਸਮਕਾਲੀ ਮਸਲੇ ਅਤੇ ਸ਼ਤਾਬਦੀ ਏਜੰਡਾ ਵਿਸ਼ੇ ਤੇ ਕਰਵਾਇਆ। ਇਸ ਪ੍ਰੋਗਰਾਮ ਦੀ ਪ਼੍ਰਧਾਨਗੀ ਵਾਈਸ-ਚਾਂਸਲਰ ਸਾਹਿਬ ਨੇ ਕੀਤੀ।
January 8: ਸ. ਅਜੈਬ ਸਿੰਘ ਚੱਠਾ, ਕੇਨੇੈਡਾ ਨੇ ਮਿਤੀ 8-1-2019 ਨੂੰ ਸਵੇਰੇ 11-00 ਵਜੇ ਵਰਲਡ ਪੰਜਾਬੀ ਸੈਂਟਰ ਦਾ ਦੌਰਾ ਕੀਤਾ , ਉਨ੍ਹਾਂ ਦੇ ਨਾਲ ਸ.ਹਰਚੰਦ ਸਿੰਘ ਅਤੇ ਸ. ਇੰਦਰਜੀਤ ਸਿੰਘ ਖਰੋੜ, ਪ੍ਰਧਾਨ, ਪੀਪਲਜ ਵੈਲਫੇਅਰ ਸੋਸਾਇਟੀ, ਪਟਿਆਲਾ ਵੀ ਹਾਜ਼ਰ ਸਨ। ਉਨ੍ਹਾਂ ਨੇ ਜੂਨ 2019 ਵਿਚ ਹੋ ਰਹੀ ਵਰਲਡ ਪੰਜਾਬੀ ਕਾਨਫਰੰਸ, ਕੇਨੈਡਾ ਬਾਰੇ ਵਿਚਾਰ ਵਟਾਂਦਰਾ ਕੀਤਾ।
Year 2018
December 8: ਮਿਤੀ 8-12-2018 ਨੂੰ ਸਵੇਰੇ 9-30 ਵਜੇ ਸੈਮੀਨਾਰ ਹਾਲ ਵਿਚ ਪੰਜਾਬੀ ਸਾਹਿਤ ਸਭਾ(ਰਜਿ), ਪਟਿਆਲਾ ਨਾਲ ਮਿਲਕੇ ਕਿਤਾਬ ਕਣ-ਕਣ ਦਾ ਘੁੰਡ ਚੁਕਾਈ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਸ਼ੱੁਖੀ ਬਾਠ, ਪੰਜਾਬੀ ਭਵਨ, ਸਰੀ ਕੇਨੇਡਾ ਹਾਜ਼ਰ ਹੋਏ।
December 7: ਮਿਤੀ 7-12-2018 ਨੂੰ ਸ਼੍ਰ਼ੀ ਕਵਿੰਦਰ ਚਾਂਦ, ਸਰੀ, ਕਨੇਡਾ ਦਾ ਵਰਲਡ ਪੰਜਾਬੀ ਸੈਂਟਰ ਪਹੁੰਚਣ ਤੇ ਸੈਮੀਨਾਰ ਹਾਲ ਵਿਚ ਸਰੋਪਾ ਦੇਕੇ ਸਨਮਾਨਿਤ ਕੀਤਾ ਅਤੇ ਕਿਤਾਬਾਂ ਦਾ ਸੈੱਟ ਭੇਟ ਕੀਤਾ।ਕਵਿਤਾ ਦੇ ਪਰਵਾਸੀ ਪ੍ਰਸੰਗ ਬਾਰੇ ਭਾਸ਼ਣ ਤੇ ਚਰਚਾ ਹੋਈ।
November 14: ਮਿਤੀ 14-11-2018 ਨੂੰ ਸਵੇਰੇ 12-00 ਵਜੇ ਸੈਮੀਨਾਰ ਹਾਲ ਵਿਚ ਸ. ਅਵਤਾਰ ਸਿੰਘ, ਬਰਮਿੰਘਮ(ਇਗੰਲੈਂਡ) ਦਾ ਭਾਰਤ ਤੋਂ ਬਾਹਰ ਵੱਸਦੇ ਸਿੱਖ ਵਿਸ਼ੇ ਤੇ ਸੈਮੀਨਾਰ ਕਰਵਾਇਆ।
November 1: ਮਿਤੀ 1-11-2018 ਨੂੰ ਸਵੇਰੇ 11-00 ਵਜੇ ਸੈਮੀਨਾਰ ਹਾਲ ਵਿਚ ਵਿਸ਼ਾ ਪਹਿਲੀ ਨਵੰਬਰ ਦੀ ਮਹੱਤਤਾ ਵਿਸ਼ੇ ਤੇ ਸ. ਉਜਾਗਰ ਸਿੰਘ, ਸਾਬਕਾ ਡੀ.ਪੀ.ਆਰ.ਓ ਦਾ ਵਿਸ਼ੇਸ਼ ਲੈਕਚਰ ਕਰਵਾਇਆ।
September 28: ਡਾ.ਬਲਕਾਰ ਸਿੰਘ, ਡਾਇਰੈਕਟਰ ਬਤੌਰ ਚੀਫ ਗੈਸਟ ਮਿਤੀ 28-9-2018 ਨੂੰ ਸੰਤ ਅਤਰ ਸਿੰਘ ਗੁਰਮਤਿ ਕਾਲਜ, ਮਸਤੂਆਣਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿਚ ਹਾਜ਼ਰ ਹੋਏ।
August 20: ਮਿਤੀ 20-8-2018 ਸਮਾਂ ਸ਼ਾਮ 4-00 ਵਜੇ ਤੋਂ 7-00 ਵਜੇ ਤੱਕ ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ, ਪਟਿਆਲਾ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਅਤੇ ਮੀਤ ਪ੍ਰਧਾਨ ਸਤਪਾਲ ਭੀਖੀ ਨਾਲ ਮਿਲਕੇ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਜੈਤੂ ਤਰਸੇਮ ਦੇ ਬਾਲ ਨਾਵਲ ਟਾਹਲੀ ਵਾਲੀ ਗਲੀ ਅਤੇ ਗੁਰਪ਼੍ਰੀਤ ਸਹਿਜੀ ਦੇ ਨਾਵਲ ਬਲੌਰਾ ਉਪਰ ਵਿਚਾਰ ਚਰਚਾ ਤੇ ਸੈਮੀਨਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਨੇ ਕੀਤੀ।
July 18: Exploring Issues and Projects for Cooperation Between Eash and West Punjab, Balkar Singh, Darshan S. Tatla
July 12: Sikh Diaspora Archives: An Outline of the Project, Departmental Publication, Darshan Singh Tatla, Balkar Singh
July 9: ਨਾਨਕ - ਚਿੰਤਨ : ਪਿਛੋਕੜ, ਪ੍ਰਕਾਸ਼, ਪਹੁੰਚ ਅਤੇ ਭੂਮਿਕਾ, ਡਾ. ਬਲਕਾਰ ਸਿੰਘ, ਗੁਰੂ ਨਾਨਕ ਫਾਊਡੇਸ਼ਨ, ਦਿੱਲੀ ਵਲੋਂ ਛਾਪੀ ਗਈ।
July 13: ਮਿਤੀ 13-7-2018 ਨੂੰ ਸਵੇਰੇ 11-30 ਵਜੇ ਵੀਯਨ ਵਰਲਡ ਪੰਜਾਬੀ ਸੈਂਟਰ ਵਿਸ਼ੇ ਤੇ ਸੰਪੋਜੀਅਮ ਕਰਵਾਇਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਸਾਹਿਬ ਨੇ ਕੀਤੀ। ਇਸ ਪ੍ਰੋਗਰਾਮ ਵਿਚ ਕੂੰਜੀਵਤ ਭਾਸ਼ਣ ਡਾ. ਅਮਰਜੀਤ ਸਿੰਘ ਗਰੇਵਾਲ ਨੇ ਦਿਤਾ ਅਤੇ ਪੰਜਾਬ ਕਰੀਏਟੀਵਟੀ ਨੈੱਟਵਰਕ ਦਾ ਉਦਘਾਟਨ ਕੀਤਾ ਗਿਆ । ਸਵਰਨਜੀਤ ਸਵੀ ਦੀ ਕਾਵਿ-ਪੁਸਤਕ 'ਊਰੀ' ਦਾ ਲੋਕ-ਅਰਪਨ ਕੀਤਾ।
July 9: ਭਾਈ ਮਨਜੀਤ ਸਿੰਘ, ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਜੀ ਦਾ 9 ਜੁਲਾਈ 2018 ਨੂੰ ਸਵੇਰੇ 11-00 ਵਜੇ ਸੈਮੀਨਾਰ ਹਾਲ ਵਿਖੇ ਸਿੱਖ ਪਰਵਾਸ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ।
July 4: ਡਾ. ਮਨਜੀਤ ਸਿੰਘ ਰਿਟਾਇਰਡ ਪ੍ਰੋਫੈਸਰ ਅਤੇ ਮੁੱਖੀ, ਸੋਸ਼ਲ ਵਰਕ ਵਿਭਾਗ, ਸਾਬਕਾ ਰਜਿਸਟ੍ਰਾਰ ਦਾ ਮਿਤੀ 4 ਜੁਲਾਈ 2018 ਨੂੰ ਪੰਜਾਬ ਅਤੇ ਪਰਵਾਸੀ ਪੰਜਾਬ ਵਿਸ਼ੇ ਤ
June 21: ਕੇਸਰ ਮਹਿਕਾਂ ਦੇ ਸੰਪਾਦਕ ਅਤੇ ਕਸ਼ਮੀਰ ਵਿਚ ਵੱਸਦੇ ਪੰਜਾਬੀ ਲੇਖਕ ਡਾ. ਜੋਗਿੰਦਰ ਸਿੰਘ ਸ਼ਾਨ ਕਸ਼ਮੀਰੀ ਜੀ ਦਾ ਜੂਨ 2018 ਨੂੰ ਵਰਲਡ ਪੰਜਾਬੀ ਸੈਂਟਰ ਵਿਖੇ ਸਨਮਾਨਿਤ ਕੀਤਾ ਗਿਆ ਅਤੇ ਕਸ਼ਮੀਰ ਵਿਚ ਪੰਜਾਬੀਆਂ ਬਾਰੇ ਭਾਸ਼ਣ ਕਰਵਾਇਆ ਗਿਆ।
June 18: ਮਿਤੀ 18-6-2018 ਨੂੰ ਸਵੇਰੇ 10-00 ਵਜੇ ਠਾਕੁਰ ਦਲੀਪ ਸਿੰਘ ਜੀ ਨਾਮਧਾਰੀ ਵਰਲਡ ਪੰਜਾਬੀ ਸੈਂਟਰ ਵਿਖੇ ਆਏ।ਉਨ੍ਹਾਂ ਦੇ ਨਾਲ ਕਾਫੀ ਸਮਾਂ ਵਿਚਾਰ ਚਰਚਾ ਹੋਈ ਅਤੇ ਪਰਵਾਸੀ ਪੰਜਾਬੀਆਂ ਬਾਰੇ ਵੀ ਚਰਚਾ ਹੋਈ।
June 8: ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਵਲੋਂ 8 ਜੂਨ 2018 ਨੂੰ Seminar on Mystery of Sabad, ਬਾਰੇ ਸੈਮੀਨਾਰ ਵਿਚ ਪਰਚਾ ਪੜਿ੍ਹਆ। ਇਹ ਸੈਮੀਨਾਰ Baba Sucha Singh Gurmat Sangeet Academy, Vill. Amarkot, Jandiala Guru, Amritsar ਵਿਖੇ ਹੋਇਆ।
June 7: ਪਟਿਆਲਾ ਗਲੋਬਲ ਪੰਜਾਬ ਫਾਊਡੇਸ਼ਨ(ਰਜਿ) ਦੇ ਚੇਅਰਮੈਨ ਡਾ ਹਰਜਿੰਦਰ ਸਿੰਘ ਵਾਲੀਆ ਵਲੋਂ ਵਰਲਡ ਪੰਜਾਬੀ ਸੈਂਟਰ ਨਾਲ ਮਿਲਕੇ ਹਰਕੀਰਤ ਕੌਰ ਚਹਿਲ ਦੇ ਨਾਵਲ ਥੋਹਰਾਂ ਦੇ ਫੁੱਲ ਸਬੰਧੀ ਮਿਤੀ 7-6-2018 ਨੂੰ ਸਵੇਰੇ 11-00 ਵਜੇ ਸੈਮੀਨਾਰ ਹਾਲ, ਵਰਲਡ ਪੰਜਾਬੀ ਸੈਂਟਰ ਵਿਖੇ ਗੋਸ਼ਟੀ ਆਯੋਜਿਤ ਕੀਤੀ ਗਈ।
June 2: ਡਾ. ਬਲਕਾਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਵਲੋਂ 2 ਜੂਨ 2018 ਨੂੰ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਵਲੋਂ ਕਰਵਾਏ ਲੈਕਚਰ ਵਿਸ਼ਾ: "'Religion Politics in Context of Sikhism" ਕਾਨਫਰੰਸ ਹਾਲ, ਗੁਰੂ ਗੋਬਿੰਦ ਸਿੰਘ ਭਵਨ, ਗੁਰੂਦਵਾਰਾ ਸ਼੍ਰੀ ਰਕਾਬਗੰਜ ਸਾਹਿਬ, ਨਵੀਂ ਦਿੱਲੀ ਵਿਖੇ ਦਿਤਾ। ਵਕਤਾ ਨੂੰ ਸਨਮਾਨਿਤ ਵੀ ਕੀਤਾ ਗਿਆ।
June 1: ਅਕਾਲ ਤਖਤ ਸਾਹਿਬ: ਜੋਤਿ ਤੇ ਜੁਗਤਿ, ਬਲਕਾਰ ਸਿੰਘ, ਬ੍ਰਦਰਜ਼, ਅੰਮ੍ਰਿਤਸਰ ਪੁਸਤਕ ਛੱਪੀ।
PAST RECORD OF ACTVITIES: September 2004 – May 2018
Prof. J S Gewal: Director, September 2004- November 2008
With the building of the Centre still in construction, Professor Grewal was based at Punjabi Department of the University dor much of this period. During his tenure, Professor Grewal saw through many teething problems of the Centre and organised an International conference inviting views ofmany experts regarding the Centre’ future priorities. Accordingly a three-day seminar was arranged on 26-28 December 2006 by Profesor J. S. Grewal in consulation with Swaran Singh Boparai, Vice-Chancellor of Punjabi University. Professor R. C. Sobti, Vice-Chancellor of Punjab University inaugurated the conference. Among the scholars who presented their views were Professor B N Goswami, Professor Balkar Singh both members of the Governing Council of World Punjabi Centre. Other speakers included, Professor Sucha Singh Gill, Professor R S Ghuman, Professor B S Brar, Professor Satish K Verma, all members of Executive Council.
Among other contributors to the debate were Profesor G S Gosal, Professor InduBanga, Profesor Harish Puri, NeeraChandhoke, RanaNayar, GurpreetMahajan. ProfessprJoga Singh, Harbhajan Singh Bhatia, Surjit Singh, Raghbir Singh, Amarjit Singh Bhullar, Harkishan Singh Mehta. From abroad ProfesorGurinder Singh Mann from University of California, Santa Barbara, ProfesorShinderThandi of Coventry University talked of the Punjabi diaspora, common issues and possibilities of cooperation among them in various locations.
Dr Deepak Manmohan Singh, Director: December 2008-December 2015
Year 2009
1. A seminar on ‘Cultural Policy of Punjab’ was organized at Senate Hall, Punjabi University, Patiala on 14 May 2009 as part of the World Punjabi Centre.
2. A function at the Guest House of Punjabi University on 6 November 2009 was arranged where a transliterated version (from Gurmukhi to Shahmukhi) of ‘Shivranjani’ a book by Jagtar Singh was issued.
3. A Lecture ‘Challenge to World Peace’ was delivered by JanabFakharZaman (Pakistan) on 18 November 2009 at Senate Hall, Punjabi University, Patiala
4. ‘Transforming Rural Punjab into Knowledge Economy’ - An International Seminar was organized on 12 December 2009 at Dasmesh Girls College of Education, Badal presided over by SardarParkash Singh Badal along with four vice-chancellors of prominent universities.
Year 2010
1. A seminar “Secularism & Non-violence: A Mandate for Peace” in collaboration with department of Social Work was held on 17 December 2010 at Senate Hall, Punjabi University, Patiala.
2. “Comparison of Teaching Methodologies of India & Canada” An international Seminar was organized on 4 January 2010 at Baba Farid Campus, Bathinda.
3. “Transnational Punjabi Literature and Culture: Challenges and Opportunities” A Two-day Seminar was organized on 28 February to 1 March 2010 at Senate Hall, Punjabi University Patiala with 25 foreign delegates participating including those from U.S.A., U.K., Denmark and Pakistan. Three vice-chancellors, two of Punjab and one of RuhelKhand, Bareli (U.P.) attended this seminar.
4. Book-Release Function was organized on 29 April 2010 at Press Club Chandigarh. Entitled ‘UthGyeGuaandhonYaar’ the book concerns India-Pak relations. This was released by Sh. KuldeepNayar, a prominent journalist along with Dr.Jaspal Singh, Vice-Chancellor of Punjabi University Patiala and Sh. S.S. Kang Chief Justice.
5. A novel translated from Hindi to Punjabi, ‘Bandhan’ by Manoj Singh was released by World Punjabi Centre on 12 June 2010 at Press Club, Chandigarh.
6. ‘Canadian Punjabi Sahit (Smeekhia)’ -a book about 57 Canadian Punjabi writers by Sukhinder was released on 23 September 2010 at Senate Hall Punjabi University, Patiala in the presence of MohtramaKishwarNaheed.
7. ‘New aspects of modern Punjabi Diaspora Literature’ -an International Seminar was organized on 9 November 2010 at Govind National College, Narangwal
Year 2011
1. A book ‘Amrit Vela’ a poetry composition by Paramvir Singh was released on 5 January 2011 at Senate Hall, Punjabi University, Patiala.
2. ‘Communicative means of Punjabi Culture: Status and Direction’ a seminar was arranged on 12 Feb. 2011 at Darbara Singh College for Women, Lopo (Moga).
3. aPothohari film named ‘Lakeer’ was shown in collaboration with Youth Welfare Dept. Punjabi University, Patiala on 11 March 2011 at Kala Bhawan, the film script written by prominent writer Mr. Khalid Hussain.
4. Professor Jasbir Jain sponsored by World Punjabi Centre participated in the World Punjabi Literary Conference organized by Punjabi University Patiala on 16-17 November 2011 delivering inaugural address.
Year 2012
1. Dr. Deepak Manmohan Singh, Director World Punjabi Centre and Dr.Satish Kumar Verma, Director Youth Welfare Dept. Punjabi University Patiala participated in SarabBharti Punjabi Conference organized by Punjabi University, Patiala at Indore on 12 Feb. 2012.
2. Punjabi Film Festival was held at KlaBhawan, Punjabi University, Patiala on 27, 28 and 29 February 2012 in collaboration with Youth Welfare Dept. Punjabi University, Patiala.
3. A three-day Punjabi Kokni Poetry Translation Workshop was organized on 18, 19, 20 March 2012 at the office of World Punjabi Centre in collaboration with Sahitya Academy, Delhi.
4. Saadat Hassan Manto Centenary was celebrated on 24 May 2012 at Senate Hall, Punjabi University, Patiala.
Year 2013
1. Dr.Gurvinder Singh Dhaliwal - a journalist from Canada delivered a lecture “Punjabi Language, Literature and Culture in Canada. This lecture was sponsored by World Punjabi Centre at Punjabi University Patiala on 31 March 2013.
2. “Modern Punjabi Story: Context and Perspectives” –a seminar was arranged at Sant Baba Bhag Singh Memorial Girls College, Sukhanand (District Moga) on 15 March 2013 in collaboration with the World Punjabi Centre.
3. The 6th Sarb-Bharati Punjabi Conference –as a Cultural Evening of Sufi Music & Classical Dance was organized on 30 April 2013 by North Zone Cultural Centre in collaboration with the World Punjabi Centre.
4. ‘PeelayPattar’ a poetry book by ShriHarbansBhalla was released by the World Punjabi Centre at Kala Bhawan, Punjabi University, Patiala. Audio discs of this poetry recited by Mr. Ravi Sharma (Bombay) in the melodious voice were distributed among the audience. Mr.MonishBhalla, son of the great poet ShriHarbansBhalla, declared this book-series is to be published in ten volumes.
5. Two books by Punjabi writer Dr. Amar Jyoti who is settled in Holland were released by the World Punjabi Centre on 31 May 2013; Titles are: ‘Nation, Identity and Diaspora in Surinamese Poetry’ and ‘SurinamiKavita: Kaumiat, Shanakhat and Diaspora’ in the presence of Dr.Jaspal Singh, Vice-Chancellor, Punjabi University Patiala.
6. ‘Future of Punjabi Language, Literature and Culture in South Asia: Challenges & Perspectives’ was part of the theme at the South Asian Punjabi Conference organized at Punjabi University Patiala on 30-31 July 2013.
7. ‘JeevanJaach (The Art of Living)’ a seminar was organized by Ontario Friends Club at Brampton (Canada) on 1 December 2013 in collaboration with the World Punjabi Centre, wirh Director, Dr Deepak Manmohan Singh participating.
8. Abbotsford Punjabi SahityaSabha at Surrey (Canada) arranged a seminar on 4 December 2013 in collaboration with the World Punjabi Centre. Dr. Deepak Manmohan Singh and Dr.Satish Kumar Verma (Punjabi University) were honoured in this seminar for their contribution towards Punjabi Language, Literature and Culture.
9. ZilhaLikhariSabha, Roopnagar (Regd.) arranged a function on 14 December 2013 in collaboration with the World Punjabi Centre where two books of a Canadian Punjabi writer, KhojiKafir, were released; ‘Peer Buddhu Shah’ (a novel) and ‘TalkhBolian’ (Studies in folklore).
10. ‘World Peace’ an international conference was organized on 21-23 December 2013 at Lahore (Pakistan) by the World Punjabi Congress, Lahore in collaboration with the World Punjabi Centre, Patiala and International Sufi Council. Writers and Artists from twelve countries participated including 20 delegates from India.
Year 2014
1. ‘The 9th Annual GurmatBibekGoshti’ was organized by NaadPargaas Sri Amritsar on the theme ‘Western Philosophy: A Critcal Analysis’ on 2-5 January 2014 at Punjabi university Patiala in collaboration with the World Punjabi Centre.
2. The World Punjabi Centre organized a musical evening on 4 Feb. 2014 releasing a book on renowned folk singer ShrimatiSurinderKaur entitled ‘VgdePaniaa di Gayka: SurinderKaur’. The writer of this book Mrs. Dolly Guleria, daughter of SurinderKaurpresented many songs for the rapturous audience.
3. The World Punjabi Centre presented a book at Press Club Chandigarh on 5 March 2014 entitled ‘Petals-An offering in Verse’ written by Prof. GurinderChahal.
4. A Lecture ‘Status of Punjabi in Toronto (Canada)’ was delivered by Sunder Pal Rajasansi on 3 April 2014 at Seminar Hall, World Punjabi Centre..
Year 2015
Dr.DeepalManmohan Singh, Director of World Punjabi Centre participated in the World Punjabi Conference at Brampton, Ontario., Canada on 13-14 June 2015.
Dr.Dalbir Singh Dhillon, Director: December 2015-May 2018
Year 2016
1. 2nd International Digital Literacy Forum conducted a seminar on ‘Digital Punjabi and its Progress’ at Bhutta College of Education, Ludhiana on 9 February 2016.
2. Dr.Daljit Singh Cheema, Education Minister held a discussion Dr.Dalbir Singh Dhillon, Director, World Punjabi Centre regarding future planning of Punjabi language conferences abroad.
3. A seminar and book was released on Bhagat Singh's Jail Note Book: Its Context and Relevance on 30 June 2016
4. S. Tarlochan Singh, Ex-Chairman and Ex member of Raj Saba issued a book titled ‘Role of a Parliamentarian edited by Dr Kehar Singh on 20 July 2016
5. An International Punjabi Seminar was arranged in Canada on 31 July 2016
6. A new edition of International Directory of Punjabi NRIs (2017) by Nirpal Singh Shergill was released at the World Punjabi Centre.
7. Dr. FaujaSngh Memorial Lecture was delivered on ‘Historical Examination of Religious Conversions In Early Medieval Punjab and Sind’ by Dr. K.T.S. Sarao, Professor, University of Delhi, on 30 November 2016. This theme was jointly arranged by the World Punjabi Centre and the Department of History at Punjabi University.
Year 2017
September 14: Gurinderpal Singh Josan, author of SaragarhiSaka: adutijangimisaalhonoured at WPC and his new book was issued.
September 19: Dr B S Ghuman planted a tree in front of WPC in the memory of Saragarhi Sikh soldiers of 1897.